12 ਸਤੰਬਰ 2024 : ਚੋਣ ਕਮਿਸ਼ਨ ਨੇ ਪੈਰਾਲੰਪਿਕ ਤੀਰਅੰਦਾਜ਼ੀ ਚੈਂਪੀਅਨ ਰਾਕੇਸ਼ ਕੁਮਾਰ ਨੂੰ ਦਿਵਿਆਂਗਾਂ ਲਈ ਕੌਮੀ ਆਈਕਨ ਨਿਯੁਕਤ ਕੀਤਾ ਹੈ। ਕਮਿਸ਼ਨ ਨੇ ਮਾਰਚ ਮਹੀਨੇ ਰਾਕੇਸ਼ ਦੀ ਕੰਪਾਊਂਡ ਤੀਰਅੰਦਾਜ਼ੀ ਟੀਮ ਦੀ ਸਾਥੀ ਸ਼ੀਤਲ ਦੇਵੀ ਨੂੰ ਵੀ ਕੌਮੀ ਆਈਕਨ ਬਣਾਉਣ ਦਾ ਐਲਾਨ ਕੀਤਾ ਸੀ। ਇੱਕ ਸਮਾਗਮ ਮੌਕੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰਾਂ ਗਿਆਨੇਸ਼ ਕੁਮਾਰ ਤੇ ਸੁਖਬੀਰ ਸਿੰਘ ਸੰਧੂ ਨੇ ਪੈਰਿਸ ਪੈਰਾਲੰਪਿਕਸ ਵਿੱਚ ਤੀਰਅੰਦਾਜ਼ੀ ਵਿੱਚ ਕਾਂਸੀ ਤਗ਼ਮਾ ਜਿੱਤਣ ਉਤੇ ਸ਼ੀਤਲ ਦੇਵੀ ਅਤੇ ਰਾਕੇਸ਼ ਕੁਮਾਰ ਦਾ ਸਨਮਾਨ ਕੀਤਾ।