12 ਸਤੰਬਰ 2024 : ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ‘ਚ ਜਾਦੂ ਬਿਖੇਰਨ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਹੁਣ ਭਾਰਤੀ ਫੈਨਜ਼ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਦੁਸਾਂਝ ਦੇ ਦਿੱਲੀ ਵਿੱਚ ਹੋਣ ਵਾਲੇ ਕੰਸਰਟ ਲਈ ਪ੍ਰੀ-ਸੇਲ ਦੌਰਾਨ ਟਿਕਟਾਂ ਲਈ ਜ਼ੋਮੈਟੋ ਲਾਈਵ ‘ਤੇ ਪ੍ਰਸ਼ੰਸਕ ਇਕੱਠੇ ਹੋਏ ਹਨ। ਦਿਲ-ਲੁਮਿਨਾਟੀ ਟੂਰ-ਇੰਡੀਆ (Diljit Dosanjh Dil-Luminati Tour) ਦੀ ਪ੍ਰੀ-ਸੇਲ ਮੰਗਲਵਾਰ (10 ਸਤੰਬਰ) ਨੂੰ ਦੁਪਹਿਰ 12 ਵਜੇ ਸ਼ੁਰੂ ਹੋਈ, ਜਿਸ ਵਿੱਚ ਭਾਰੀ ਦਿਲਚਸਪੀ ਦਿਖਾਈ ਗਈ। ‘ਅਰਲੀ ਬਰਡ’ ਦੀਆਂ ਟਿਕਟਾਂ ਸਿਰਫ਼ ਦੋ ਮਿੰਟਾਂ ਵਿੱਚ ਹੀ ਵਿਕ ਗਈਆਂ। ਫੈਨਜ਼ ਦੀ ਇਹ ਭੀੜ ਸਟਾਰ ਦੀ ਪ੍ਰਸਿੱਧੀ ਨੂੰ ਦਰਸਾਉਂਦੀ ਹੈ।

ਦਿਲਜੀਤ ਦੁਸਾਂਝ ਦੇ ਦਿਲ-ਲੁਮਿਨਾਟੀ ਟੂਰ-ਇੰਡੀਆ ਲਈ ਪ੍ਰੀ-ਸੇਲਿੰਗ ਵਿਸ਼ੇਸ਼ ਤੌਰ ‘ਤੇ HDFC ਪਿਕਸਲ ਕ੍ਰੈਡਿਟ ਕਾਰਡ ਧਾਰਕਾਂ (HDFC Pixel Credit Card) ਲਈ ਉਪਲਬਧ ਹੈ। ਇਸ ਨਾਲ ਉਹ ਆਮ ਜਨਤਾ ਤੋਂ 48 ਘੰਟੇ ਪਹਿਲਾਂ ਟਿਕਟਾਂ ਖਰੀਦ ਸਕਦੇ ਹਨ। ਇਨ੍ਹਾਂ ਗਾਹਕਾਂ ਲਈ ਟਿਕਟ ਦੀਆਂ ਕੀਮਤਾਂ ‘ਤੇ 10% ਦੀ ਛੋਟ ਵੀ ਹੈ। ਇਸ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲੇ ਫੈਨਜ਼ ਲਈ ਇੱਕ ਵਿਸ਼ੇਸ਼ ਆਫਰ ਹੈ।

‘ਅਰਲੀ ਬਰਡ’ (early bird) ਛੋਟ ਵਾਲੀਆਂ ਟਿਕਟਾਂ ਦੋ ਮਿੰਟਾਂ ਵਿੱਚ ਵਿਕ ਗਈਆਂ। ਸਭ ਤੋਂ ਘੱਟ ਕੀਮਤ ਵਾਲੀ ਕੰਸਰਟ ਟਿਕਟ ਦੀ ਕੀਮਤ 1,499 ਰੁਪਏ ਸੀ, ਜੋ ਕਿ ਸਿਲਵਰ (ਬੈਠਣ ਵਾਲੇ) ਪਾਰਟ ਲਈ ਸੀ। ਇਸ ਦੀ ਵਿਕਰੀ ਦੁਪਹਿਰ 12 ਵਜੇ ਸ਼ੁਰੂ ਹੋਈ। ਇਸ ਦੇ ਨਾਲ ਹੀ ਗੋਲਡ (ਸਟੈਂਡਿੰਗ) ਸੈਕਸ਼ਨ ਦੀਆਂ ਟਿਕਟਾਂ ਦੀ ਕੀਮਤ 3,999 ਰੁਪਏ ਹੈ। ਗੋਲਡ ਸੈਕਸ਼ਨ ਦੀਆਂ ਟਿਕਟਾਂ ਸੇਲਜ਼ ਪੋਰਟਲ ਖੁੱਲ੍ਹਣ ਦੇ ਮਿੰਟਾਂ ਵਿੱਚ ਹੀ ਵਿਕ ਗਈਆਂ।

ਵਧਦੀਆਂ ਕੀਮਤਾਂ

ਸਿਲਵਰ (ਬੈਠਣ ਵਾਲੇ) ਭਾਗ ਵਿੱਚ ਟਿਕਟਾਂ ਸ਼ੁਰੂ ਵਿੱਚ 1,499 ਰੁਪਏ ਵਿੱਚ ਉਪਲਬਧ ਸਨ। ਹਾਲਾਂਕਿ ਜਿਵੇਂ ਹੀ ਟਿਕਟਾਂ ਦੀ ਮੰਗ ਵਧਣ ਲੱਗੀ ਕੀਮਤ ₹1,999 ਹੋ ਗਈ। ਇਸ ਦੌਰਾਨ ਗੋਲਡ (ਸਟੈਂਡਿੰਗ) ਸੈਕਸ਼ਨ ਦੀਆਂ ਟਿਕਟਾਂ ਦੀ ਕੀਮਤ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਸ਼ੁਰੂ ਵਿੱਚ ਇਹ ਟਿਕਟਾਂ 3,999 ਰੁਪਏ ਵਿੱਚ ਵਿਕੀਆਂ ਸਨ। ਪਰ ਬਾਅਦ ‘ਚ ਇਸ ਦੀ ਕੀਮਤ ਵਧ ਕੇ 5,999 ਰੁਪਏ ਹੋ ਗਈ। ਫੈਨ ਪਿੱਟ ਸ਼੍ਰੇਣੀ ਦੀ ਕਮੀਤ ਸ਼ੁਰੂਆਤ ‘ਚ 9,999 ਰੁਪਏ ਸੀ। ਜਿਵੇਂ ਕਿ ਵਿਕਰੀ ਦੂਜੇ ਪੜਾਅ ਤੱਕ ਵਧੀ ਤਾਂ ਟਿਕਟਾਂ ਦੀ ਕੀਮਤ ਵਧਾ ਕੇ ₹12,999 ਕਰ ਦਿੱਤੀ ਗਈ। ਅੱਧੇ ਘੰਟੇ ਦੇ ਅੰਦਰ ਸਿਲਵਰ (ਬੈਠਣ ਵਾਲੇ) ਭਾਗ ਨੂੰ ਛੱਡ ਕੇ ਸਾਰੀਆਂ ਟਿਕਟਾਂ ਦੀਆਂ ਸ਼੍ਰੇਣੀਆਂ ਵਿਕ ਗਈਆਂ, ਜਿਸਦੀ ਕੀਮਤ ਉਦੋਂ ₹2,499 ਸੀ।

ਦੋਂ ਸ਼ੁਰੂ ਹੋਈ ਵਿਕਰੀ

ਟਿਕਟਾਂ ਦੀ ਵਿਕਰੀ 12 ਸਤੰਬਰ ਨੂੰ ਦੁਪਹਿਰ 1 ਵਜੇ ਸ਼ੁਰੂ ਹੋਵੇਗੀ। 10 ਦਿਨਾਂ ਦਾ ਦਿਲ-ਲੁਮਿਨਾਟੀ ਟੂਰ ਭਾਰਤ ਦੇ 10 ਸ਼ਹਿਰਾਂ ਦਾ ਦੌਰਾ ਕਰੇਗਾ। ਇਸ ਦੀ ਸ਼ੁਰੂਆਤ 26 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸ਼ਾਨਦਾਰ ਉਦਘਾਟਨ ਨਾਲ ਹੋਵੇਗੀ। ਦਿੱਲੀ ਤੋਂ ਬਾਅਦ, ਟੂਰ ਲਾਈਵ ਪ੍ਰਦਰਸ਼ਨ ਦਾ ਆਨੰਦ ਲੈਣ ਲਈ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ, ਬੰਗਲੌਰ, ਇੰਦੌਰ, ਚੰਡੀਗੜ੍ਹ ਅਤੇ ਗੁਹਾਟੀ ਹੋਵੇਗਾ।

ਦਿਲਜੀਤ ਦੇ ਕੰਸਰਟ ਦੀਆਂ ਟਿਕਟ ਲਈ ਖਰਚੇ 41,265 ਰੁਪਏ

ਸੋਸ਼ਲ ਮੀਡੀਆ ਟਿਕਟਾਂ ਲਈ ਲੋਕਾਂ ਆਪਣੀਆਂ ਪੋਸਟਾਂ ਪਾ ਕੇ ਆਪਣੇ ਉਤਸ਼ਾਹ ਨੂੰ ਦੱਸ ਰਹੇ ਹਨ। ਇਸ ਦੌਰਾਨ, ਇੱਕ ਐਕਸ ਯੂਜ਼ਰ ਨੇ ਦਾਅਵਾ ਕੀਤਾ ਕਿ ਉਹ “ਇੱਕ ਕੁੜੀ ਨੂੰ ਜਾਣਦਾ ਹੈ” ਜਿਸਨੇ ਦਿਲਜੀਤ ਦੇ ਕੰਸਰਟ ਦੀਆਂ ਟਿਕਟਾਂ ‘ਤੇ 41,265 ਰੁਪਏ ਖਰਚ ਕੀਤੇ।ਯੂਜ਼ਰ ਕਨਿਸ਼ਕ ਖੁਰਾਣਾ ਨੇ ਕਿਹਾ ਕਿ ਲੋਕਾਂ ਨੂੰ “ਬਿਹਤਰ ਵਿੱਤੀ ਫੈਸਲੇ ਲੈਣ” ਦੀ ਜ਼ਰੂਰਤ ਹੈ, ਤੇ ਉਨ੍ਹਾਂ ਨੂੰ ਸੁਝਾਅ ਦਿੰਦਾ ਹਾਂ ਕਿ ਤਿੰਨ ਘੰਟੇ ਦੇ ਕੰਸਰਟ ‘ਤੇ ਖਰਚ ਕਰਨ ਲਈ ਰਕਮ ਬਹੁਤ ਜ਼ਿਆਦਾ ਸੀ।

Leave a Reply

Your email address will not be published. Required fields are marked *