12 ਸਤੰਬਰ 2024 : ਗਾਇਕਾ ਨੇਹਾ ਕੱਕੜ (Neha Kakkar) ਅਤੇ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਸਿੰਘ (Rohanpreet Singh) ਦੀ ਜੋੜੀ ਬਹੁਤ ਹੀ ਮਸ਼ਹੂਰ ਹੈ। ਗੀਤਾ ਦੇ ਨਾਲ-ਨਾਲ ਉਹ ਆਪਣੀ ਨਿੱਜੀ ਜ਼ਿੰਦਗੀ ਕਰਕੇ ਸੋਸ਼ਲ ਮੀਡੀਆ ਉੱਤੇ ਚਰਚਾ ਵਿੱਚ ਰਹਿੰਦੇ ਹਨ। ਪ੍ਰਸ਼ੰਸਕ ਉਨ੍ਹਾਂ ਦੀ ਜੋੜੀ ਨੂੰ ਬਹੁਤ ਪਸੰਦ ਕਰਦੇ ਹਨ। ਸੋਸ਼ਲ ਮੀਡੀਆ ਉੱਤੇ ਵੀ ਦੋਵਾਂ ਦੀ ਜੋੜੀ ਨੂੰ ਬਹੁਤ ਪਿਆਰ ਮਿਲਿਆ ਹੈ। ਪਰ ਰੋਹਨਪ੍ਰੀਤ ਦੇ ਇਕ ਕੁਮੈਂਟ ਨੇ ਪ੍ਰਸ਼ੰਸਕਾਂ ਤੇ ਨੇਹਾ ਦਾ ਦਿਲ ਤੋੜ ਦਿੱਤਾ। ਆਓ ਜਾਣਦੇ ਹਾਂ ਇਸ ਬਾਰੇ ਡਿਟੇਲ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਨੇਹਾ ਕੱਕੜ (Neha Kakkar) ਦੇ ਪਤੀ ਰੋਹਨਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਪਾਈ ਇਕ ਖ਼ੂਬਸੂਰਤ ਕੁੜੀ ਦੀ ਪੋਸਟ ਉੱਤੇ ‘ਮਾਲ’ ਲਿਖ ਕੇ ਕੁਮੈਂਟ ਕੀਤਾ ਹੈ। ਇਹ ਕੁਮੈਂਟ ਹੁਣ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਬਿੱਗ ਬੌਸ ਓਟੀਟੀ 3 ਦੀ ਜੇਤੂ ਸਨਾ ਮਕਬੂਲ (Sana Maqbool) ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿੱਚ ਉਸਨੇ ਕਾਲੇ ਰੰਗ ਦੀ ਖ਼ੂਬਸੂਰਤ ਡਰੈੱਸ ਪਾਈ ਹੋਈ ਹੈ। ਇਨ੍ਹਾਂ ਤਸਵੀਰਾਂ ‘ਤੇ ਯੂਜ਼ਰਸ ਨੇ ਕਾਫ਼ੀ ਕਮੈਂਟ ਕੀਤੇ ਹਨ। ਲੋਕਾਂ ਨੇ ਸਨਾ ਦੀ ਖ਼ੂਬ ਤਾਰੀਫ਼ ਕੀਤੀ। ਰੋਹਨਪ੍ਰੀਤ ਸਿੰਘ ਨੇ ਸਨਾ ਮਕਬੂਲ ਦੀ ਪੋਸਟ ਉੱਤੇ ਹੀ ‘KaalaMaal’ ਕੁਮੈਂਟ ਕੀਤਾ ਹੈ।
ਪ੍ਰਸ਼ੰਸਕਾਂ ਨੂੰ ਰੋਹਨਪ੍ਰੀਤ ਸਿੰਘ ਦਾ ਇਹ ਕੁਮੈਂਟ ਪਸੰਦ ਨਹੀਂ ਆਇਆ। ਲੋਕਾਂ ਨੂੰ ਰੋਹਨਪ੍ਰੀਤ ਦੁਆਰਾ ਸਨਾ ਨੂੰ ਕੁਮੈਂਟ ਵਿੱਚ ਕਹੇ ਇਹ ਸ਼ਬਦ ਹਜ਼ਮ ਨਹੀਂ ਆ ਰਹੇ। ਪਰ ਤੁਹਾਨੂੰ ਦੱਸ ਦੇਈਏ ਕਿ ਰੋਹਨਪ੍ਰੀਤ ਸਿੰਘ ਦਾ ਸਨਾ ਮਕਬੂਲ ਦੇ ਨਾਲ ਨਵਾਂ ਗਾਣਾ ਆ ਰਿਹਾ ਹੈ। ਇਸ ਗਾਣੇ ਦਾ ਨਾਂ ‘ਕਾਲਾ ਮਾਲ’ ਹੈ। ਹਾਲ ਹੀ ‘ਚ ਸਨਾ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਤਾਜ਼ਾ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਸਨਾ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਗੀਤ ‘ਕਾਲਾ ਮਾਲ’ ਅੱਜ 11 ਵਜੇ ਰਿਲੀਜ਼ ਹੋਵੇਗਾ। ਇਸ ਗੀਤ ‘ਚ ਰੋਹਨਪ੍ਰੀਤ ਅਤੇ ਸਨਾ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਰੋਹਨ ਅਤੇ ਨੇਹਾ ਨੂੰ ਲੈ ਕੇ ਚਰਚਾ ਸੀ ਕਿ ਦੋਵੇਂ ਜਲਦ ਹੀ ਤਲਾਕ ਲੈਣ ਵਾਲੇ ਹਨ। ਹਾਲਾਂਕਿ ਅਜਿਹਾ ਕੁਝ ਵੀ ਨਹੀਂ ਸੀ ਅਤੇ ਇਹ ਅਫ਼ਵਾਹਾਂ ਝੂਠੀਆਂ ਹਨ। ਕੁਝ ਦਿਨ ਪਹਿਲਾਂ ਨੇਹਾ ਨੇ ਖ਼ੁਦ ਕਿਹਾ ਸੀ ਕਿ ਅਜਿਹੀਆਂ ਝੂਠੀਆਂ ਖ਼ਬਰਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ ਪਰ ਦੁੱਖ ਜ਼ਰੂਰ ਹੁੰਦਾ ਹੈ ਕਿ ਲੋਕ ਅਜਿਹੀਆਂ ਗੱਲਾਂ ਕਿਵੇਂ ਕਹਿੰਦੇ ਹਨ? ਜੇ ਕਿਸੇ ਨੂੰ ਕੁਝ ਨਹੀਂ ਪਤਾ ਤਾਂ ਝੂਠ ਬੋਲਣ ਦਾ ਕੋਈ ਮਤਲਬ ਨਹੀਂ ਬਣਦਾ।