12 ਸਤੰਬਰ 2024 :  ਆਧਾਰ ਕਾਰਡ, ਸਾਡੀ ਪਛਾਣ! ਇਹ ਵਾਕ ਬਿਲਕੁਲ ਸਟੀਕ ਬੈਠਦਾ ਹੈ। ਅੱਜ ਰੇਲ ਟਿਕਟ ਬੁੱਕ ਕਰਦੇ ਸਮੇਂ ਜਾਂ ਮੋਬਾਈਲ ਖ਼ਰੀਦਣ ਵੇਲੇ ਜਦੋਂ ਕਿਸੇ ਆਈਡੀ ਪਰੂਫ਼ ਦੀ ਮੰਗ ਕੀਤੀ ਜਾਂਦੀ ਹੈ, ਤਾਂ ਅਸੀਂ ਸਭ ਤੋਂ ਪਹਿਲਾਂ ਆਧਾਰ ਕਾਰਡ (Aadhaar Card) ਕੱਢਦੇ ਹਾਂ। ਆਧਾਰ ਕਾਰਡ ’ਤੇ ਸਾਡੇ ਕਈ ਨਿੱਜੀ ਵੇਰਵੇ ਪ੍ਰਿੰਟ ਹੁੰਦੇ ਹਨ। ਇਸ ਤੋਂ ਇਲਾਵਾ ਸਰਕਾਰ ਨੇ ਆਧਾਰ ਨੰਬਰ ਰਾਹੀਂ ਸਾਡੀਆਂ ਕਈ ਨਿੱਜੀ ਜਾਣਕਾਰੀਆਂ ਤਕ ਵੀ ਪਹੁੰਚ ਕੀਤੀ ਹੈ। ਇਸ ਕਰਕੇ ਇਸ ਨੂੰ ਸੁਰੱਖਿਅਤ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਆਧਾਰ ਕਾਰਡ (Aadhaar Card) ਮਹੱਤਵਪੂਰਨ ਦਸਤਾਵੇਜ਼ ਹੈ। ਅਜਿਹੇ ਵਿਚ ਇਹ ਬਹੁਤ ਜ਼ਰੂਰੀ ਹੈ ਕਿ ਇਸ ਬਾਰੇ ਸਾਰੀ ਜਾਣਕਾਰੀ ਸਹੀ ਹੋਵੇ। ਇਸ ਕਾਰਨ ਆਧਾਰ ਕਾਰਡ ਜਾਰੀ ਕਰਨ ਵਾਲੀ ਅਥਾਰਟੀ ਯਾਨੀ UIDAI (Unique Identification Authority of India-UIDAI) ਵੀ ਸਲਾਹ ਦਿੰਦੀ ਹੈ ਕਿ ਸਾਨੂੰ ਸਮੇਂ-ਸਮੇਂ ‘ਤੇ ਇਸ ਨੂੰ ਅਪਡੇਟ ਕਰਨਾ ਚਾਹੀਦਾ ਹੈ। ਆਧਾਰ ਕਾਰਡ ਅਪਡੇਟ ਲਈ UIDAI ਨੇ ਮੁਫਤ ਆਧਾਰ ਅਪਡੇਟ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ।

ਕਦੋਂ ਤਕ ਮੁਫਤ ਹੋਵੇਗਾ ਆਧਾਰ ਅਪਡੇਟ ?

UIDAI ਨੇ ਆਧਾਰ ਕਾਰਡ ਨੂੰ ਮੁਫਤ ਅਪਡੇਟ ਕਰਨ ਦੀ ਆਖ਼ਰੀ ਮਿਤੀ 14 ਸਤੰਬਰ 2024 (ਸ਼ੁੱਕਰਵਾਰ) ਰੱਖੀ ਹੈ। ਇਸ ਦਾ ਮਤਲਬ ਹੈ ਕਿ ਇਸ ਤਰੀਕ ਤਕ ਆਧਾਰ ਉਪਭੋਗਤਾ ਮੁਫਤ ‘ਚ ਆਨਲਾਈਨ ਆਧਾਰ ਅਪਡੇਟ ਕਰਵਾ ਸਕਦੇ ਹਨ। ਜੇ ਆਧਾਰ ਉਪਭੋਗਤਾ ਆਧਾਰ ਅਪਡੇਟ ਕਰਵਾਉਣ ਲਈ ਆਧਾਰ ਕੇਂਦਰ ‘ਤੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਅਪਡੇਟੇਸ਼ਨ ਫੀਸ (Aadhaar Updation Charge) ਅਦਾ ਕਰਨੀ ਪਵੇਗੀ। ਜ਼ਿਕਰਯੋਗ ਹੈ ਕਿ ਮੁਫ਼ਤ ਆਧਾਰ ਅਪਡੇਟ ਦੀ ਤਰੀਕ ਪਹਿਲਾਂ ਵੀ ਵਧਾਈ ਜਾ ਚੁੱਕੀ ਹੈ। ਜੇ UIDAI ਮੁਫ਼ਤ ਆਧਾਰ ਅਪਡੇਟ ਦੀ ਤਰੀਕ ਨੂੰ ਅੱਗੇ ਨਹੀਂ ਵਧਾਉਂਦਾ ਹੈ, ਤਾਂ 14 ਸਤੰਬਰ ਤੋਂ ਬਾਅਦ ਆਧਾਰ ਨੂੰ ਆਨਲਾਈਨ ਅਪਡੇਟ ਕਰਨ ਲਈ ਚਾਰਜ ਲੱਗੇਗਾ।

ਆਨਲਾਈਨ ਕਿਵੇਂ ਕਰਨਾ ਹੈ ਅਪਡੇਟ

ਅਸੀਂ ਤੁਹਾਨੂੰ ਆਧਾਰ ਨੂੰ ਆਨਲਾਈਨ ਅਪਡੇਟ ਕਰਨ ਦੀ ਸਟੈਪ-ਬਾਈ-ਸਟੈਪ ਪ੍ਰਕਿਰਿਆ ਦੱਸਣ ਜਾ ਰਹੇ ਹਾਂ।

– ਤੁਹਾਨੂੰ UIDAI ਦੇ ਅਧਿਕਾਰਤ ਪੋਰਟਲ (myaadhaar.uidai.gov.in) ‘ਤੇ ਜਾ ਕੇ ਲਾਗਇਨ ਕਰਨਾ ਹੋਵੇਗਾ, ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ ‘ਤੇ ਪ੍ਰਾਪਤ ਹੋਇਆ ਆਧਾਰ ਨੰਬਰ ਅਤੇ OTP ਦਰਜ ਕਰਨਾ ਹੋਵੇਗਾ।

– ਹੁਣ ਤੁਹਾਨੂੰ Aadhaar Update ਦੀ ਆਪਸ਼ਨ ਚੁਣਨੀ ਹੋਵੇਗੀ। ਇੱਥੇ ਤੁਸੀਂ ਆਪਣੀ ਪ੍ਰੋਫਾਈਲ ਦੇਖੋਗੇ।

– ਹੁਣ ਤੁਹਾਨੂੰ ਆਧਾਰ ਵਿੱਚ ਜੋ ਵੀ ਅਪਡੇਟ ਕਰਨਾ ਹੈ ਉਸ ਨੂੰ ਡ੍ਰਾਪਡਾਊਨ ਮੀਨੂ ਵਿਚ I verify that the above details are correct. ਨੂੰ ਚੁਣਨਾ ਹੋਵੇਗਾ। ਤੁਹਾਨੂੰ ਚੈੱਕਬਾਕਸ ‘ਤੇ ਟਿਕ ਲਗਾ ਕੇ ਸਬਮਿਟ ਕਰਨਾ ਹੋਵੇਗਾ।

– ਇਸ ਤੋਂ ਬਾਅਦ ਤੁਹਾਨੂੰ ਅਪਡੇਟ ਨਾਲ ਜੁੜੇ ਦਸਤਾਵੇਜ਼ਾਂ ਨੂੰ ਅਪਲੋਡ ਕਰ ਕੇ ਸਬਮਿਟ ਕਰਨਾ ਹੋਵੇਗਾ।

ਇਸ ਤੋਂ ਬਾਅਦ ਸਕਰੀਨ ‘ਤੇ 14 ਅੰਕਾਂ ਦਾ ਅਕਨਾਲੇਜਮੈਂਟ ਨੰਬਰ ਦਿਖਾਈ ਦੇਵੇਗਾ। ਇਸ ਨੰਬਰ ਰਾਹੀਂ ਤੁਸੀਂ ਆਧਾਰ ਅਪਡੇਟ ਸਟੇਟਸ ਨੂੰ ਟ੍ਰੈਕ ਕਰ ਸਕਦੇ ਹੋ।

Leave a Reply

Your email address will not be published. Required fields are marked *